Manmohan singh age in 2014
Manmohan singh age when he was prime minister
Manmohan singh achievements!
Manmohan Singh: ਆਰਥਿਕ ਸੁਧਾਰ ਤੋਂ ਲੈ ਕੇ PM ਤੱਕ, ਮਨਮੋਹਨ ਸਿੰਘ ਦੇ ਕੰਮ ਜੋ ਹਨ ਖਾਸ
ਅੱਜ 26 ਸਤੰਬਰ 2024 ਨੂੰ ਦੇਸ਼ ਦੇ ਸਾਬਕਾ PM ਮਨਮੋਹਨ ਸਿੰਘ ਦਾ ਜਨਮ ਦਿਨ ਹੈ। ਉਹ ਅੱਜ 92 ਸਾਲ ਦੇ ਹੋ ਗਏ ਹਨ। ਮਨਮੋਹਨ ਸਿੰਘ ਦੀ ਗਿਣਤੀ ਕਾਂਗਰਸ ਦੇ ਦਿੱਗਜ ਆਗੂਆਂ ‘ਚ ਹੁੰਦੀ ਹੈ। ਉਹ 2004 ਤੋਂ 2014 ਤੱਕ ਯੂਪੀਏ ਸਰਕਾਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਮਨਮੋਹਨ ਸਿੰਘ ਇੱਕ ਅਰਥ ਸ਼ਾਸਤਰੀ, ਸਿੱਖਿਆ ਸ਼ਾਸਤਰੀ ਅਤੇ ਨੌਕਰਸ਼ਾਹ ਵੀ ਰਹੇ ਹਨ। 1991 ਤੋਂ 1996 ਤੱਕ ਉਹ ਨਰਸਿਮਹਾ ਰਾਓ ਸਰਕਾਰ ਵਿੱਚ ਵਿੱਤ ਮੰਤਰੀ ਰਹੇ। ਇਸ ਤੋਂ ਇਲਾਵਾ ਮਨਮੋਹਨ ਸਿੰਘ ਬਾਰੇ ਇਕ ਹੋਰ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ, ਜਿਸ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ।
ਆਰਥਿਕ ਸੁਧਾਰਾਂ ਦੇ ਰਚਨਾਕਾਰ ਮੰਨੇ ਜਾਣ ਵਾਲੇ ਮਨਮੋਹਨ ਸਿੰਘ 1991 ਤੋਂ 2024 ਤੱਕ ਰਾਜ ਸਭਾ ਦੇ ਮੈਂਬਰ ਰਹੇ। ਮਨਮੋਹਨ ਸਿੰਘ ਪਹਿਲੀ ਵਾਰ 1991 ‘ਚ ਰਾਜ ਸਭਾ ਲਈ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 1995, 2001, 2007 ਅਤੇ 2013 ਵਿੱਚ ਮੁੜ ਚੁਣੇ ਗਏ। 1998 ਤੋਂ 2004 ਤੱਕ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਸੀ, ਜਦੋਂ ਮਨਮੋਹਨ ਸਿੰਘ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮਨਮੋਹਨ ਸਿੰਘ ਨੇ ਲੋਕ ਸਭਾ ਚੋਣਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਸੀ। ਹਾਲਾਂਕਿ ਉਹ ਜਿੱਤਣ ‘ਚ ਸਫਲ ਨਹੀਂ ਹੋਏ।
33 ਸਾਲਾਂ ਤੋਂ ਰਾਜ ਸਭਾ ਮੈਂਬਰ ਰਹੇ